“ਜਦੋਂ ਤੱਕ ਇਨਾਂ ਹੱਥਾਂ ਵਿੱਚ ਇੱਕ ਰੋਂਦੇ ਹੋਏ ਵਿਅਕਤੀ ਦੇ ਮੋਡੇ ਤੇ ਹੱਥ ਰੱਖਕੇ ਦਿਲਾਸਾ ਦੇਨ ਦੀ ਸਮਰੱਥਾ ਹੈ, ਮਾਂ ਦਰਸ਼ਨ ਦੇਨਾ ਜਾਰੀ ਰੱਖੇਗੀ ।”

“ਇਸ ਨਸ਼ਵਰ ਦੇਹ ਦੇ ਅਸਤਿਤਵ ਵਿੱਚ ਰਹਿਨ ਤੱਕ, ਮਾਂ ਲੋਕਾਂ ਨੂੰ ਦੁਲਾਰ ਕਰਦੀ ਰਹੇ, ਦਿਲਾਸਾ ਦਿੰਦੀ ਰਹੇ ਅਤੇ ਦੁਖੀਆਂ ਦੇ ਅੱਥਰੂ ਪੂੰਝਦੀ ਰਹੇ – ਬਸ ਇਹੀ ਮਾਂ ਦੀ ਅਭਿਲਾਸ਼ਾ ਹੈ ।”

“ਸੰਸਾਰ ਨੂੰ ਗਿਆਤ ਹੋਣਾ ਚਾਹਿਦਾ ਹੈ ਕਿ ਨਿ:ਸਵਾਰਥ ਪ੍ਰੇਮ ਅਤੇ ਸੇਵਾ ਨੂੰ ਸਮਰਪਤ ਜੀਵਨ ਜੀਨਾ ਸੰਭਵ ਹੈ ।”
“ਜਿੱਥੇ ਪ੍ਰੇਮ ਹੈ ਉੱਥੇ ਸਭ ਕੁੱਝ ਬਿਨਾਂ ਜਤਨ ਦੇ ਹੋ ਜਾਂਦਾ ਹੈ। ਦੂਜਿਆਂ ਦੀ ਖੁਸ਼ੀ ਵਿੱਚ ਹੀ ਮੈਂ ਅਰਾਮ ਪਾਂਦੀ ਹੈ ।”

“ਮਾਂ ਦੀ ਸਾਰਿਆਂ ਨੂੰ ਬੇਨਤੀ ਹੈ ਕਿ ਜੇਕਰ ਸਾਡੇ ਦਿਲ ਵਿੱਚ ਥੋੜੀ ਵੀ ਕਰੁਣਾ ਹੈ ਤਾਂ ਸਾਨੂੰ ਨਿੱਤ ਦੁਖਿਆਂ ਦੀ ਕਿਸੇ ਵੀ ਪ੍ਰਕਾਰ ਨਾਲ ਸੇਵਾ ਵਿੱਚ ਅਤਿਰਿਕਤ ਅੱਧਾ ਘੰਟਾ ਦੇਨਾ ਚਾਹੀਦਾ ਹੈ। ਅੱਜ ਸੰਸਾਰ ਵਿੱਚ ਅਜਿਹੇ ਲੋਕਾਂ ਦੀ ਜ਼ਰੂਰਤ ਹੈ ਜਿਨ੍ਹਾਂਦੀ ਵਾਣੀ ਅਤੇ ਕਰਮ ਤੋਂ ਭਲਾਈ ਵਿਅਕਤ ਹੁੰਦੀ ਹੈ । ਅਜਿਹੇ ਭਲੇ ਲੋਕਾਂ ਦੇ ਉਦਾਹਰਣ ਤੋਂ ਸਮਾਜ ਵਿੱਚ ਵਿਆਪਤ ਅੰਧਕਾਰ ਦੂਰ ਹੋਵੇਗਾ ।”